You are currently viewing ਰੋਟਰੀ ਕਲੱਬ ਫਗਵਾੜਾ ਜੈਮਜ਼ ਨੇ 16 ਦਿਵਿਅੰਗਾਂ ਨੂੰ ਲਗਵਾਈ ਆਰਟੀਫਿਸ਼ਲ ਅੰਗ

ਰੋਟਰੀ ਕਲੱਬ ਫਗਵਾੜਾ ਜੈਮਜ਼ ਨੇ 16 ਦਿਵਿਅੰਗਾਂ ਨੂੰ ਲਗਵਾਈ ਆਰਟੀਫਿਸ਼ਲ ਅੰਗ

ਫਗਵਾੜਾ 18 ਮਈ (ਸ਼ਿਵ ਕੌੜਾ) ਰੋਟਰੀ ਕਲੱਬ ਫਗਵਾੜਾ ਜੈਮਜ ਵਲੋਂ ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਟਰੱਸਟ ਪੰਜਾਬ ਦੇ ਸਹਿਯੋਗ ਨਾਲ ਅਤੇ ਕਲੱਬ ਦੇ ਪ੍ਰਧਾਨ ਰੋਟੇਰੀਅਨ ਪਵਨ ਕੁਮਾਰ ਕਾਲੜਾ ਦੀ ਅਗਵਾਈ ਹੇਠ ਲੋੜਵੰਦਾਂ ਨੂੰ ਨਕਲੀ ਅੰਗ ਲਗਵਾਉਣ ਦਾ ਤੀਜਾ ਕੈਂਪ ਸਥਾਨਕ ਸ਼੍ਰੀ ਮਹਾਂਵੀਰ ਜੈਨ ਮਾਡਲ ਹਾਈ ਸਕੂਲ, ਮਾਡਲ ਟਾਊਨ ਫਗਵਾੜਾ ਦੇ ਵਿਹੜੇ ਵਿੱਚ ਆਯੋਜਿਤ ਕੀਤਾ ਗਿਆ।

ਪ੍ਰੋਜੈਕਟ ਡਾਇਰੈਕਟਰ ਨਿਖਿਲ ਗੁਪਤਾ ਦੀ ਨਿਗਰਾਨੀ ਹੇਠ ਲਗਾਏ ਗਏ ਇਸ ਕੈਂਪ ਦੌਰਾਨ 16 ਲੋੜਵੰਦਾਂ ਨੂੰ ਨਕਲੀ ਅੰਗ ਲਗਾਏ ਗਏ। ਕਲੱਬ ਦੇ ਪ੍ਰਧਾਨ ਰੋਟੇਰੀਅਨ ਪਵਨ ਕੁਮਾਰ ਕਾਲੜਾ ਨੇ ਹਾਜਰੀਨ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਰੋਟਰੀ ਕਲੱਬ ਦਾ ਉਦੇਸ਼ ਹਮੇਸ਼ਾ ਲੋੜਵੰਦਾਂ ਦੀ ਮਦਦ ਕਰਨਾ ਰਿਹਾ ਹੈ, ਜੋ ਭਵਿੱਖ ਵਿੱਚ ਵੀ ਜਾਰੀ ਰੱਖਿਆ ਜਾਵੇਗਾ।

ਕਲੱਬ ਦੇ ਮੁੱਖ ਪ੍ਰੋਜੈਕਟ ਕੋਆਰਡੀਨੇਟਰ ਰੋਟੇਰੀਅਨ ਆਈ.ਪੀ. ਖੁਰਾਨਾ, ਸਾਬਕਾ ਗਵਰਨਰ ਰੋਟੇਰੀਅਨ ਐਸ.ਪੀ. ਸੇਠੀ ਅਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਸਟੇਟ ਕੋਆਰਡੀਨੇਟਰ ਅਸ਼ੋਕ ਗੁਪਤਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਹ ਸਮਰੱਥ ਵਰਗ ਦਾ ਫਰਜ਼ ਹੈ ਕਿ ਉਹ ਵਾਂਝੇ ਵਰਗ ਦੇ ਲੋਕਾਂ ਨੂੰ ਹਰ ਸੰਭਵ ਮਦਦ ਅਤੇ ਸੇਵਾ ਪ੍ਰਦਾਨ ਕਰੇ। ਸਾਨੂੰ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਸਾਡੇ ਕੋਲ ਦੂਜਿਆਂ ਦੀ ਮਦਦ ਕਰਨ ਦੀ ਯੋਗਤਾ ਹੈ।

ਸਟੇਜ ਦਾ ਪ੍ਰਬੰਧਨ ਕਲੱਬ ਦੇ ਸਕੱਤਰ ਰਾਕੇਸ਼ ਸੂਦ ਦੁਆਰਾ ਬਾਖੂਬੀ ਕੀਤਾ ਗਿਆ। ਇਸ ਕੈਂਪ ਦੀ ਸਫ਼ਲਤਾ ਵਿੱਚ ਇਨਰਵੀਲ ਕਲੱਬ ਨਿਊ ਜੈਮਜ਼ ਦੀ ਪ੍ਰਧਾਨ ਨੁਪੁਰ ਗੁਪਤਾ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ। ਅਖੀਰ ਵਿੱਚ ਪ੍ਰਬੰਧਕਾਂ ਨੇ ਸਵ. ਓਮ ਪ੍ਰਕਾਸ਼ ਗੁਪਤਾ ਦੇ ਪਰਿਵਾਰ ਦਾ ਆਰਥਕ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ।

ਇਸ ਮੌਕੇ ਸਾਬਕਾ ਪ੍ਰਧਾਨ ਸਤੀਸ਼ ਜੈਨ, ਮਹਿੰਦਰ ਸੇਠੀ, ਡਾ: ਚਿਮਨ ਅਰੋੜਾ, ਚੰਦਰ ਮੋਹਨ ਸ਼ਰਮਾ, ਭਾਰਤ ਵਿਕਾਸ ਪ੍ਰੀਸ਼ਦ ਫਗਵਾੜਾ ਦੇ ਪ੍ਰਧਾਨ ਰਵਿੰਦਰ ਗੁਲਾਟੀ, ਅਭਿਸ਼ੇਕ ਕਾਲੜਾ, ਅਸ਼ੀਸ਼ ਕਾਲੜਾ, ਗੌਰਵ ਸਹਿਦੇਵ, ਕੌਂਸਲਰ ਤਰਨਜੀਤ ਸਿੰਘ ਬੰਟੀ ਵਾਲੀਆ, ਸੁਰਿੰਦਰ ਚਾਵਲਾ, ਰਾਕੇਸ਼ ਚਾਵਲਾ, ਡਾ: ਤੁਸ਼ਾਰ ਅਗਰਵਾਲ, ਨਿਖਿਲ ਵਧਵਾ, ਆਰਤੀ ਅੱਗਰਵਾਲ, ਡਾ. ਸੁਲਭਾ ਸਿੰਗਲਾ, ਹਰਜਿੰਦਰ ਗੋਗਨਾ ਆਦਿ ਹਾਜ਼ਰ ਸਨ।